President's Message

President's Message

ਸੰਤ ਸਾਧੂ ਸਿੰਘ

ਸਿੱਖ ਵਿੱਦਿਅਕ ਕੌਂਸਲ ਦੁਆਰਾ ਸਾਰੀਆ ਸੰਸਥਾਵਾਂ ਲੰਮੇ ਸਮੇਂ ਤੋ ਬੜੀ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਕੌਂਸਲ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਦਾ ਯਕੀਨ ਇਸ ਆਧਾਰ ਤੇ ਦਿੰਦੀ ਹੈ, ਕਿ ਹਰੇਕ ਪੱਧਰ ਦੇ ਅਧਿਆਪਕਾਂ ਦੀ ਚੋਣ ਪੂਰੀ ਤਰ੍ਹਾਂ ਨਾਲ ਯੋਗਤਾ ਨੂੰ ਮੁੱਖ ਰੱਖ ਕੇ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀ ਜਾਂਦੀ ਹੈ, ਇਸੇ ਕਾਰਨ ਇਨ੍ਹਾਂ ਸੰਸਥਾਵਾਂ ਦਾ ਸਮਾਜ ਵਿੱਚ ਪੂਰਾ ਆਦਰ ਹੈ। ਵਿਦਿਆਰਥੀਆਂ ਦਾ ਭਾਰੀ ਇੱਕਠ ਇਹਨਾਂ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਮੈਨੇਜਮੈਂਟ ਹਮੇਸ਼ਾ ਮਾਂ-ਬਾਪ ਅਤੇ ਵਿਿਦਆਰਥੀਆ ਦੁਆਰਾ ਦਿੱਤੇ ਚੰਗੇ ਸੁਝਾਵਾਂ ਨੂੰ ਪ੍ਰਵਾਨ ਕਰਦੀ ਹੈ ਅਤੇ ਤੁਰੰਤ ਲਾਗੂ ਵੀ ਕਰਦੀ ਆ ਰਹੀ ਹੈ। ਇਹ ਹੀ ਕਾਰਨ ਹੈ ਕਿ ਸਿੱਖ ਵਿੱਦਿਅਕ ਕੌਂਸਲ ਅਧੀਨ ਚਲਾਈਆਂ ਜਾ ਰਹੀਆਂ ਇਹਨਾਂ ਸੰਸਥਾਵਾਂ ਦੀ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਛਾਣ ਅਤੇ ਓੱਤੁਮ ਦਰਜਾ ਹੈ। ਸਿੱਖ ਵਿੱਦਿਅਕ ਕੌਂਸਲ ਵਿਦਿਆਰਥੀਆਂ ਦੇ ਓੱਜੁਵਲ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਬਚਨ-ਬੱਧ ਹੈ।


ਸੰਤ ਸਾਧੂ ਸਿੰਘ

ਪ੍ਰਧਾਨ

ਸਿੱਖ ਐਜੂਕੇਸ਼ਨ ਕੌਂਸਲ
ਐਸ.ਐਸ.ਜੀ .ਐਸ. ਖਾਲਸਾ ਕਾਲਜ
ਐਸ਼.ਬੀ.ਐਚ.ਐਸ. ਖਾਲਸਾ ਕਾਲਜ ਆਫ ਐਜੂਕੇਸ਼ਨ
ਮਾਹਿਲਪੁਰ